ਬਾਰਹਮਾਹਾ ਦਾ ਮਤਲਬ ਹੈ 12 ਮਹੀਨੇ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ ਵਾਰੀ ਬਾਰਹਮਾਹ ਸਿਰਲੇਖ ਆਇਆ ਹੈ। ਇੱਕ ਤੁਖਾਰੀ ਰਾਗ ਵਿੱਚ ਪੰਨਾ ਨੰਬਰ 1107(੧੧੦੭)ਉਤੇ ਧੰਨ ਗੁਰੂ ਨਾਨਕ ਸਾਹਿਬ ਜੀ ਵਲੋਂ ਰਚਿਤ ਅਤੇ ਦੂਜਾ ਮਾਝ ਰਾਗ ਵਿੱਚ ਪੰਨਾ ਨੰਬਰ 133(੧੩੩) ਉਤੇ ਧੰਨ ਗੁਰੂ ਅਰਜਨ ਸਾਹਿਬ ਜੀ ਵਲੋਂ ਲਿਖਿਆ ਗਿਆ ਹੈ। ਇਨ੍ਹਾਂ ਦੋਵੇਂ ਹੀ ਬਾਰਹਮਾਹਾ ਵਿੱਚ ਸਤਿਗੁਰੂ ਜੀ ਨੇ ਬਾਹਰਲੇ 12 ਮਹੀਨਿਆਂ ਦੀ ਉਦਾਹਰਣ ਲੈਕੇ ਮਨੁੱਖ ਦੀ ਅੰਦਰੂਨੀ ਹਾਲਤ ਬਾਰੇ ਬਿਆਨ ਕੀਤਾ ਹੈ ਅਤੇ ਇਹ ਵੀ ਸਮਝਾਇਆ ਹੈ ਕਿ ਅਸੀਂ ਜਦੋਂ ਚਾਹੀਏ ਆਪਣੇ ਅੰਦਰ ਕੋਈ ਵੀ ਮਹੀਨਾ ਬਣਾ ਸਕਦੇ ਹਾਂ ।ਇਥੇ ਇਹ ਗੱਲ ਖਾਸ ਜਿਕਰਯੋਗ ਹੈ ਕਿ ਇਸ ਬਾਣੀ ਵਿੱਚ ਸਤਿਗੁਰੂ ਜੀ ਨੇ ਵਿਛੋੜੇ ਤੋਂ ਮਿਲਾਪ ਦੀ ਅਵਸਥਾ ਸਮਝਾਈ ਹੈ।ਇਹ ਵੀ ਗੱਲ ਸਮਝਣ ਯੋਗ ਹੈ ਕਿ ਅਸੀਂ ਜੋ ਸਿਰਫ ਬਾਰਹਮਾਹਾ ਨੂੰ ਸੰਗਰਾਂਦ ਦੇ ਦਿਨ ਨਾਲ ਜੋੜ ਦਿੱਤਾ ਹੈ, ਐਸੀ ਕੋਈ ਗੱਲ ਨਹੀਂ ਹੈ ਸਗੋਂ ਸਤਿਗੁਰੂ ਜੀ ਨੇ ਸਾਰੇ ਦਿਨ ਇੱਕ ਬਰਾਬਰ ਦੱਸੇ ਹਨ ਅਤੇ ਉਹ ਦਿਨ ਸ਼ੁਭ ਕਿਹਾ ਹੈ ਜਿਸ ਦਿਨ ਅਸੀਂ ਪ੍ਰਮਾਤਮਾ ਦੀ ਯਾਦ ਭਾਵ ਉਸ ਦੇ ਦੱਸੇ ਸ਼ੁਭ ਗੁਣਾਂ ਅਨੁਸਾਰ ਜੀਵਨ ਜੀਊਂਦੇ ਹਾਂ।
Barahmah means 12 months. The title Barahmah appears twice in Sri Guru Granth Sahib Ji. One is composed by Dhan Guru Nanak Sahib Ji on page number 1107 (੧੧੦੭) in Tukhari Raag and the other is written by Dhan Guru Arjan Sahib Ji on page number 133 (੧੩੩) in Majh Raag. In both of these Barahmahs, Satguru Ji has taken the example of the outer 12 months and described the inner condition of a human being and also explained that we can create any month within ourselves whenever we want. It is worth mentioning here that in this Bani Satguru Ji has explained the state of union from separation. It is also understandable that we have not only linked Barahmah with the day of Sangrand, but there is no such thing but Satguru Ji has described all the days as equal and said that the day is auspicious on which we remember God i.e. We live life according to the good qualities mentioned.
Author: Sdn. Mandeep Kaur (UAE)